A lot of time our job gets us to witness such Punjabi films that make us wonder what were the producers thinking when they chose the particular starcast, director and more technicians of the film. A lot of time we do know from the very first look of the film whether it will be a good film or a bad one and when we watch it in the theatre we realize that some of these bad films are not just bad, they're waste of a humongous amount of money that could have been used for a deserving story that should have reached the audiences through a sane set of creative people.
Now, the man who has given more than 14 years to Punjabi industry has voiced his opinion on social media. His words are straight on the face and the question he has raised is totally valid. Rana Ranbir has been credited for many films but his finest work includes his directorial debut project Asees. Now the man has Ardaas Karaan coming that has been co-penned by him.
Ranbir has performed as a character artist in many films out of which not many have aptly used his talent. Which some of his projects were historical, the others didn't even make to the chapters of history. Like many other artists of Punjabi industry, even Rana has confessed that most of the time, the reason for him agreeing to some 'bad movies' is totally financial.
A recent post by him made a lot of sense and we thought that it should reach the makers of Punjabi industry who complain of losing money after making Punjabi films. There's a reason right?
The post read: "ਹਲਫੀਆ ਬਿਆਨ :
ਜਿਸ ਕੰਮ ਦਾ ਖਾਂਦਾ ਹਾਂ ਓਹ ਕੁਝ ਕਹਿਣ ਲਈ, ਕੁਝ ਸੋਹਣਾ ਕਰਨ ਲਈ ਤੇ ਇਮਾਨਦਾਰ ਰਹਿਣ ਲਈ ਆਵਾਜ਼ ਮਾਰਦਾ ਰਹਿੰਦਾ ਹੈਂ.
ਜ਼ਮੀਰ ਦੀ ਆਵਾਜ਼ ਹੈ. ਇਹ ਜ਼ਮੀਰ ਦਾ ਨਤੀਜਾ ਮਨ ਦੀ ਖੁਸ਼ੀ ਅਤੇ ਦਿਮਾਗ ਦੀ ਸਫਾਈ ਜ਼ਰੂਰ ਦੇਵੇਗਾ ਮੈਨੂੰ. ਨੁਕਸਾਨ ਦੀ ਪਰਵਾਹ ਨਹੀਂ.
ਪੰਜਾਬੀ ਸਿਨੇਮਾ ਦਰਸ਼ਕ ਦੇ ਹਾਣ ਦਾ ਹੋ ਗਿਆ ਹੈ. ਸੰਜੀਦਾ ਦਰਸ਼ਕ ਦੀ ਭੁੱਖ ਵੀ ਕਦੀ ਕਦੀ ਪੂਰੀ ਕਰ ਦਿੰਦਾ ਹੈ ਪਰ ਇਹਨੇ ਹਾਲੇ ਸੂਝਵਾਨ ਦਰਸ਼ਕ ਦੀ ਸ਼ਾਬਾਸ਼ੇ ਲੈਣੀ ਹੈ.
ਪੰਜਾਬੀ ਫਿਲਮਾਂ ਨੇ ਬੋਹਤ ਲੋਕਾਂ ਨੂੰ ਰੁਜ਼ਗਾਰ ਤੇ ਪਹਿਚਾਣ ਦਿੱਤੀ ਹੈ ਅਤੇ ਦਿੰਦਾ ਰਹੇਗਾ.
ਪੰਜਾਬੀ ਫਿਲਮਾਂ ਉੱਤੇ ਪੈਸਾ ਲਾਉਣ ਵਾਲੇ ਦਿਨੋ ਦਿਨ ਗਿਣਤੀ ਵਿਚ ਵਧ ਰਹੇ ਹਨ.
ਪੰਜਾਬੀ ਸਿਨੇਮਾ ਨੇ ਵਿਦੇਸ਼ ਵਿਚ ਜੰਮੇ ਪੰਜਾਬੀਆਂ ਦੇ ਨਿਆਣਿਆਂ ਨੂੰ ਪੰਜਾਬੀ ਨਾਲ ਤੇ ਪੰਜਾਬ ਨਾਲ ਜੋੜਿਆ ਹੈ.
ਪੰਜਾਬੀ film industry ਵਿੱਚ ਨਵੇਂ ਲੇਖਕ, director, actor, hero, heroine, star singer ਅਤੇ ਹੋਰ ਕਾਮੇ ਆ ਰਹੇ ਹਨ, ਨਾਮ ਅਤੇ ਨਾਮਾ ਕਮਾ ਰਹੇ ਹਨ.
ਪੰਜਾਬੀ ਦੀਆਂ ਫਿਲਮਾਂ ਦੀ ਗਿਣਤੀ ਵਧ ਰਹੀ ਹੈ. ਕਾਫੀ ਚੱਲ ਜਾਂਦੀਆਂ ਹਨ, ਕੁਝ hit ਤੇ ਕੁਝ ਕੁ super hit ਹੋ ਜਾਂਦੀਆਂ ਹਨ. ਬੋਹਤੀਆਂ ਫਿਲਮਾਂ ਦਾ ਪਤਾ ਹੀ ਨਹੀਂ ਲੱਗਦਾ. flop flims ਦੀ ਗਿਣਤੀ ਵੀ ਵਧ ਰਹੀ ਹੈ.
ਮੇਰੇ ਵਰਗੇ ਪੰਜਾਬੀ ਸਿਨੇਮਾ ਦੇ ਕਈ ਕਾਮੇ ਮੂੰਹ ਤੇ ਪੱਟੀ ਬੰਨ ਕੇ, ਕੰਨਾ ਚ ਉੰਗਲਾਂ ਪਾ ਕੇ, ਅੱਖਾਂ ’ਤੇ ਚੱਲ ਠੀਕ ਆ ਦੀਆਂ ਐਨਕਾਂ ਲਾ ਕੇ ਕੰਮ ਤੇ ਲੱਗੇ ਹੋਏ ਹਨ.
ਪੰਜਾਬੀ ਫਿਲਮ industry ਵਿੱਚ ਮੇਰਾ ਦਾਖਲਾ 2005 ਵਿੱਚ ਹੋਇਆ. ਇਹ ਦਾਖਲਾ ਦਿੱਤਾ ਮਾਣਯੋਗ ਮਨਮੋਹਨ ਸਿੰਘ [ਮਨ ਜੀ] ਜੀ ਨੇ, ਫਿਲਮ ਦਿਲ ਆਪਣਾ ਪੰਜਾਬੀ ਚ ਲੱਕੜਚੱਬ ਦਾ ਕਿਰਦਾਰ ਦੇ ਕੇ. ਮਨ ਜੀ ਨੇ ਹੀ ਮੇਰੇ ਤੋਂ ਪਹਿਲੀ ਫਿਲਮ ਲਿਖਵਾਈ ਮੁੰਡੇ ਯੂ ਕੇ ਦੇ. ਹੁਣ ਤਕ 55 ਕੁ ਫਿਲਮਾਂ ਵਿਚ ਅਦਾਕਾਰੀ ਕਰ ਚੁੱਕਾਂ ਹਾਂ ਅਤੇ 10 ਕੁ ਫਿਲਮਾਂ ਲਈ ਲਿਖਣ ਦਾ ਕਾਰਜ ਕਰ ਚੁੱਕਾਂ ਹਾਂ.
ਅੱਜ ਵੀ ਇੱਕ actor ਅਤੇ writer ਦੇ ਤੌਰ ’ਤੇ ਕੰਮ ਕਰ ਰਿਹਾਂ ਹਾਂ. ਭਵਿੱਖ ਵਾਸਤੇ ਵੀ ਬੋਹਤ ਸੋਹਣੀਆਂ ਉਮੀਦਾਂ ਨਾਲ ਲਬਰੇਜ਼ ਹਾਂ.
ਮੈਂ ਦਿਲ, ਦਿਮਾਗ ਅਤੇ ਸਰੀਰ ਤੋਂ ਫਿਲਮਾਂ, stage ਅਤੇ ਲੇਖਣੀ ਲਈ ਇਮਾਨਦਾਰ ਰਿਹਾਂ ਅਤੇ ਰਹਾਂਗਾ.
ਮੈਂ ਆਪਣੀਆਂ ਗਲਤੀਆਂ ਨੂੰ ਦੁਹਰਾਉਂਦਾ ਨਹੀਂ ਹਾਂ. ਮੈਂ ਕਿੱਤੇ ਵਿਚ ਅਖੀਰਲੇ ਦਮ ਤੱਕ student ਰਹਾਂਗਾ ਅਤੇ ਜੋ ਆਉਂਦਾ ਹੈ ਓਹਨੂੰ ਸਿਖਾਉਣ ਲਈ teacher ਵਾਂਗ ਫਰਜ਼ ਨਿਭਾਉਂਦਾ ਰਹਾਂਗਾ. ਮੈਂ ਉਸ ਕੰਮ ਨੂੰ ਹੱਥ ਨਹੀਂ ਲੈਂਦਾ ਜੋ ਮੈਨੂੰ ਆਉਂਦਾ ਨਹੀਂ.
ਮੇਰੀ ਕਲਾ ਨੇ, ਪੰਜਾਬੀ ਫਿਲਮ indusry ਨੇ ਅਤੇ stage ਨੇ ਸਾਡੇ ਘਰ ਪਰਿਵਾਰ ਨੂੰ ਸੋਹਣਾ ਖਾਣ-ਪੀਣ, ਰਹਿਣ-ਪਹਿਨਣ ਤੇ ਜੀਵਨ ਦਿੱਤਾ ਹੈ. ਇੱਕ ਪਿਆਰੀ ਪਹਿਚਾਣ ਮਿਲੀ ਹੈ. ਲੋਕਾਂ ਦਾ ਪਿਆਰ ਮਿਲਿਆ ਹੈ. ਬਹੁਤ ਕੁਝ ਬੇਸ਼ੁਮਾਰ ਮਿਲਿਆ ਹੈ. ਸ਼ੁਕਰਗੁਜ਼ਾਰ ਹੈ ਰਾਣਾ ਰਣਬੀਰ.
ਹਰ ਫਿਲਮ ਦਾ ਕੰਮ ਇਮਾਨਦਾਰੀ ਨਾਲ ਕਰੀਦਾ ਹੈ. ਸਾਫ਼ ਨੀਤ ਨਾਲ ਹੀ ਕੰਮ ਫੜਦਾ ਹਾਂ ਤੇ ਸ਼ੁਭ ਨੀਤ ਨਾਲ ਹੀ ਨੇਪਰੇ ਚਾੜਦਾ ਹਾਂ . ਮੈਂ ਫਿਲਮੀ ਕੰਮ ਕਰਦਾ ਬੇਹੱਦ ਖੁਸ਼ ਹੁੰਦਾ ਹਾਂ, ਉਦਾਸ ਹੁੰਦਾ ਹਾਂ, ਹੈਰਾਨ ਹੁੰਦਾ ਹਾਂ, ਪਰੇਸ਼ਾਨ ਹੁੰਦਾ ਹਾਂ.
ਕਈ ਬਾਰ ਪਛਤਾਇਆ ਹਾਂ ਕੇ ਓਹ ਫਿਲਮ ਕਿਓਂ ਕੀਤੀ? ਸੋਚਦਾ ਹਾਂ ਆਹ ਜਾਂ ਓਹ ਫਿਲਮ ਨਾਂਹ ਵੀ ਕਰਦਾ ਤਾਂ ਸਰ ਜਾਂਦਾ. ਪਰ ਹੋਰ ਕੋਈ ਧੰਦਾ ਵੀ ਹੈ ਨੀ, ਨਾ ਹੀ ਪਿਓ ਦਾਦੇ ਦੀ ਜਾਇਦਾਦ ਆ ਕੇ ਜੋ ਮਨ ਕਹਿੰਦਾ ਓਹੀ ਕਰਾਂ. ਪੈਸਾ ਵੀ ਜ਼ਰੂਰੀ ਹੈ ਅਤੇ ਰੁਝੇਵਾਂ ਵੀ. ਦੋਸਤੀਆਂ ਵੀ ਪੁਗਾਉਣੀਆਂ ਪੈਂਦੀਆਂ ਹਨ ਤੇ ਲਿਹਾਜ਼ ਵੀ ਪਾਲਣੀ ਪੈਂਦੀ ਆ.
ਮੈਂ ਕਬੂਲ ਕਰਦਾ ਹਾਂ ਕੇ ਮੈਂ ਓਹ ਕਲਾਕਾਰ ਨਹੀਂ ਹਾਂ ਕੇ ਜੋ ਇਹ ਸੋਚ ਲਵੇ ਕੇ ਭੁੱਖੇ ਰਹਿ ਲਵਾਂਗੇ ਪਰ ਆਹ ਫਿਲਮ ਨੀ ਕਰਨੀ. ਮੇਰੇ ਵਰਗੇ charachter role ਕਰਨ ਵਾਲੇ ਬਹੁਤ actors ਦਾ ਇਹੀ ਹਾਲ ਹੈ.
ਬਹੁਤੀ ਬਾਰ ਕਿਰਦਾਰ ਨੀ ਚੰਗਾ ਮਿਲਦਾ, ਕਈ ਬਾਰ ਸਹੀ ਕੰਮ ਨੀ ਲਿਆ ਜਾਂਦਾ.
ਮੈਨੂੰ ਫਿਲਮ ਕਰਦੇ ਹੋਏ ਪਤਾ ਹੁੰਦਾ ਹੈ ਕੇ ਕੀ ਸੁਥਰਾ ਹੋ ਰਿਹਾ ਹੈ ਤੇ ਕੀ ਭੈੜਾ.
ਮੈਂ ਜੇ 15 directors ਨਾਲ ਕੰਮ ਕੀਤਾ ਹੈ ਤਾਂ ਓਹਨਾ ਚੋਂ ਕੁਝ ਬਹੁਤ ਹੋਣਹਾਰ, ਕੁਝ ਵਧੀਆ ਤੇ ਕਈ ਠੀਕ ਠੀਕ ਹਨ. ਮੈਂ ਸਾਰੇ directors ਤੋਂ ਕੁਝ-ਕੁਝ ਤੇ ਬਹੁਤ ਕੁਝ ਸਿੱਖਿਆ ਹੈ. ਕੁਝ ਤੋਂ ਸਿੱਖਿਆ ਕੀ ਕਰਨਾ ਹੈ, ਕਿਵੇਂ ਕਰਨਾ ਹੈ. ਬਹੁਤ ਤੋਂ ਸਿਖਿਆ ਹੈ ਕਿ ਕੀ ਕੀ ਨਹੀ ਕਰਨਾ. ਇੱਕ ਦੋ ਤੋਂ ਸਿੱਖਿਆ ਆਹ ਸਾਰਾ ਕੁਝ ਇੰਨਾ ਵਾਂਗੂੰ ਕਰਨ ਨਾਲੋਂ ਤਾਂ ਕੁਝ ਨਾ ਕਰਨਾ ਈ ਲੋਟ ਆ.
producers ਦੇ ਪੈਸੇ ਸਾਡੀ ਅਤੇ ਹੋਰਾਂ ਦੀ ਜੇਬ ’ਚ ਪੈਂਦੇ ਹਨ. producers ਕਰ ਕੇ ਮੇਰਾ ਰੁਜ਼ਗਾਰ ਚੱਲ ਰਿਹਾ ਹੈ. ਜ਼ਿਆਦਾ ਫਿਲਮ producers ਘਾਟੇ ’ਚ ਜਾਂਦੇ ਨੇ ਤੇ ਕੁਝ ਕੁ ਮੁਨਾਫ਼ੇ ਵਿੱਚ. ਪਰ producers ਵੀ ਬਹੁਤ ਘੱਟ ਹਨ ਜੋ ਏਸ ਫ਼ਿਲਮ ਨਿਰਮਾਣ ਦੇ ਕਿੱਤੇ ਨੂੰ ਜਾਣਦੇ, ਮਾਣਦੇ ਅਤੇ ਪਹਿਚਾਣਦੇ ਹਨ. ਮੈਂ ਕਦੀ ਨਹੀਂ ਕਹਿੰਦਾ ਕੇ ਏਹੋ ਜੇਹਾ subject ਬਣਾਓ ਜਾਂ ਓਹੋ ਜਿਹਾ ਨਾ ਬਣਾਓ ਪਰ ਇਹ ਹਮੇਸ਼ਾ ਕਹਿੰਦਾ ਹਾਂ ਯਾਰ ਫ਼ਿਲਮ ਤਾਂ ਸਹੀ ਬਣਾਓ. ਫ਼ਿਲਮ, ਫਿਲਮ ਤਾਂ ਲੱਗੇ. script, music, direction, acting, making ਜੋ ਵੀ ਫਿਲਮ ਨਾਲ ਜੁੜਿਆ ਹੋਇਆ ਕਾਰਜ ਹੈ, ਓਹ ਤਾਂ ਸਹੀ ਹੋਵੇ.
ਕਈ ਬਾਰ producer ਐਸੇ director ਨੂੰ ਫਿਲਮ ਦੇ ਦਿੰਦਾ ਹੈ ਜੋ mobile ਉੱਤੇ video ਸਹੀ ਨਹੀਂ ਬਣਾ ਸਕਦਾ ਤੇ ਫਿਲਮ ਨਾਲ ਓਹ ਕੀ ਇਨਸਾਫ਼ ਕਰੇਗਾ? ਏਹੋ ਜੇ director ਨਾਲ ਕੰਮ ਕਰਦੇ ਹੋਏ ਪਹਿਲਾਂ ਮੇਰੇ ਜਹੇ ਕਲਾਕਾਰ ਪਰੇਸ਼ਾਨ ਹੁੰਦੇ ਨੇ ਫੇਰ ਓਹਦੀ ਫਿਲਮ ਦੇਖ ਕੇ ਦਰਸ਼ਕ ਨਿਰਾਸ਼ ਹੁੰਦੇ ਨੇ. producer ਤਾਂ ਫਿਲਮ ਦੇ ਸ਼ੁਰੂ ਹੋਂ ਤੋਂ ਲੈ ਕੇ flop ਹੋਣ ਤੱਕ ਆਪਣੇ ਗਲਤ ਫੈਸਲੇ ਦਾ ਮਾੜਾ ਸਵਾਦ ਚਖਦਾ ਹੈ. ਬਈ ਬਾਕੀਆਂ ਦਾ ਸਮਝ ਆਇਆ ਕੇ ਓਹਨਾ ਨੇ ਪੈਸਾ ਕਮਾਉਣਾ ਤੇ ਓਹਨਾ ਮਾੜੀ ਫਿਲਮ ਮਾੜੇ director ਨਾਲ ਕਰ ਲਈ producer ਨੇ ਤਾਂ ਲਾਉਣਾ ਹੈ. producer ਦੀ ਕੀ ਮਜ਼ਬੂਰੀ ਸੀ ਮਾੜੀ ਕਹਾਣੀ, ਮਾੜਾ director , ਨਲਾਇਕ actor, ਮਾੜਾ hero ਤੇ ਮਾੜੀ heroine ਤੇ ਮਾੜਾ writer ਚੁਣਨ ਦੀ ? ਇਹ ਮੈਨੂੰ ਅੱਜ ਤੱਕ ਸਮਝ ਨੀ ਆਇਆ. ਇਸੇ ਪੈਸੇ ਨਾਲ ਵਧੀਆ subject ਉੱਤੇ ਵਧੀਆ director ਨੂੰ ਲੈ ਕੇ, good actors ਚੁਣ ਕੇ, ਠੀਕ ਹੀਰੋ ਤੇ ਹੀਰੋਇਨ ਨਾਲ ਵੀ ਫਿਲਮ ਬਣ ਸਕਦੀ ਸੀ.
film making is not a easy job. Never take it as a street game.
ਫਿਲਮ shoot ਤੋਂ ਪਹਿਲਾਂ, shooting ਦਰਮਿਆਨ, ਸ਼ੂਟਿੰਗ ਤੋਂ ਬਾਦ post production ਦਾ ਕੰਮ ਅਤੇ releasing time ਵੇਲੇ ਹਰ ਸਕਿੰਟ ਪੈਸਿਆਂ ਦੇ ਬਰਾਬਰ ਤੁਲਦਾ ਹੈ. ਪੈਸੇ ਅਤੇ ਵਕ਼ਤ ਦੀ ਬਰਬਾਦੀ ਦੀ ਆਗਿਆ ਤਾਂ ਕਿਸੇ ਵੀ ਕੰਮ-ਕਾਰ ਵਿਚ ਨਹੀਂ.
ਮੇਰੇ ਵਰਗੇ ਲੇਖਕ ਖੁਦ ਨੂੰ ਸਵਾਲ ਕਰਨ ਕੀ ਓਹ ਇਮਾਨਦਾਰ ਹਨ? ਕੀ ਓਹਨਾ ਨੂੰ ਲਿਖਣਾ ਆਉਂਦਾ ਹੈ? ਜੇ ਇਮਾਨਦਾਰ ਹੋ ਲਿਖਣਾ ਆਉਂਦਾ ਤਾਂ ਸ਼ਾਬਾਸ਼ੇ.
ਮੇਰੇ ਵਰਗੇ actor ਸਵਾਲ ਕਰਨ ਆਪਣੇ ਆਪ ਨੂੰ ਕੀ ਤੁਸੀਂ ਲਈ ਗਈ payment ਦਾ ਮੁੱਲ ਮੋੜ ਦੇ ਹੋ? ਜੇ ਹਾਂ ਤਾਂ ਲਵ ਯੂ.
director pilot ਹੁੰਦਾ ਹੈ ਫ਼ਿਲਮੀ ਜਹਾਜ ਦਾ ਕੀ ਓਹਨੂੰ ਜਹਾਜ ਉਡਾਉਣ ਦੀ ਜਾਚ ਹੈ? ਸਿਰਫ ਚਾਅ ਤੇ ਝੱਸ ਪੂਰਾ ਕਰਨ ਲਈ ਫਿਲਮ ਬਣਾਉਣ ਦੀ ਕੋਈ ਤੁਕ ਨੀ.
ਫਿਲਮ making ਪੈਸਾ, subject, ਕਲਾ, ਪਰਪੱਕਤਾ, dedication, ਇਮਾਨਦਾਰੀ, management, ਗੰਭੀਰਤਾ, ਸਲੀਕਾ, ਤਰੀਕਾ, ਗਿਆਨ, ਹੋਸ਼, ਵਕ਼ਤ ਦੀ ਕਦਰ ਤੇ ਚੱਜ-ਆਚਾਰ ਦੀ ਮੰਗ ਕਰਦੀ ਹੈ. ਇਹਨਾਂ ਚੋਂ ਇੱਕ ਦੀ ਵੀ ਬੇਕਦਰੀ ਅਤੇ ਗੈਰਹਾਜ਼ਰੀ ਨੁਕਸਾਨ ਹੀ ਕਰਦੀ ਹੈ.
ਹੋਸ਼ ਨਾਲ,
ਰਾਣਾ ਰਣਬੀਰ."
The post clearly suggests that the producers of a film must be careful before investing in films that have an unworthy technical team than lose money after the damage is done.
Also Read: Here's How Politics Took Toll On Bhagwant Mann's Personal Life!
Be careful investors, your money could actually multiply if only you be more careful about the people you're working with.