Popular Punjabi actor Raghveer Boli, known for his roles in movies like Galwakdi, Asees and more, has recently purchased a brand-new Mahindra SUV. The actor took to his social media handle and shared a series of pictures as he received the delivery with his family members, including his mother.
The post was accompanied by a caption that read, “ਪਾਪਾ ਜੀ ਦੇ ਸਾਈਕਲ ਤੋਂ ਬਾਅਦ ਮੇਰੀ ਕਿਰਤ ਕਮਾਈ ਚੋਂ ਸਾਡੇ ਘਰ ਦਾ ਪਹਿਲਾ ਸਾਧਨ 🙏🏻 ਵਾਹਿਗੁਰੂ ਸਭ ਦੇ ਸੁਪਨੇ ਪੂਰੇ , ਸੁਪਨੇ ਦੇਖਣੇ ਚਾਹੀਂਦੇ ਆ ਤੇ ਵਾਹਿਗੁਰੂ ਪੂਰੇ ਵੀ ਕਰਦਾ 🙏🏻 ਬੱਸ ਆਪਣੇ ਆਪ ਤੇ ਵਾਹਿਗੁਰੂ ਉੱਪਰ ਭਰੋਸਾ ਰੱਖਣਾ ਚਾਹੀਂਦਾ । ਬਹੁਤਿਆਂ ਲਈ ਇਹ ਆਮ ਗੱਲ ਹੋ ਸਕਦੀ ਐ, ਪਰ ਨਿੱਕਿਆਂ ਘਰਾਂ ਚ ਜੰਮੇ ਤੇ ਵੱਡੇ ਸੁਪਨੇ ਦੇਖਣ ਵਾਲਿਆਂ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਐ ਜਦ ਕੋਈ ਬੱਚਾ 0 ਤੋਂ ਉੱਠਕੇ 1% ਵੀ ਵੀ ਪ੍ਰਾਪਤੀ ਕਰਦਾ ਤਾਂ ਮਾਂ ਪਿਓ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਐ । ਮੇਰੀ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇਖਕੇ ਮੈਨੂੰ ਆਨੰਦ ਆ ਜਾਂਦਾ ਤੇ ਮੈਂ ਬਹੁਤ ਖੁਸ਼ੀ ਦੇਣੀ ਆਂ ਮਾਂ ਨੂੰ 🙏🏻 ਜਿੰਨਾਂ ਮਾਂ ਨੇ ਪਾਪਾ ਜੀ ਤੋਂ ਬਾਅਦ ਤੇ ਪਹਿਲਾਂ ਵੀ ਸਾਡੇ ਘਰ ਤੇ ਆਪਣੇ ਬੱਚਿਆਂ ਲਈ ਕੀਤਾ ਉਹਦਾ ਦੇਣਾ ਮੈਂ ਸੱਤ ਜਨਮ ਵੀ ਨੀ ਲਾਹ ਸਕਦਾ ਪਰ ਕੋਸ਼ਿਸ ਕਰੂੰਗਾ ਦੁਨੀਆਂ ਦੀ ਹਰ ਸ਼ਹਿ ਉਹਦੇ ਪੈਰਾਂ ਚ ਰੱਖਣ ਦੀ 💜 ਜੇ ਪਾਪਾ ਅੱਜ ਤੁਸੀਂ ਹੁੰਦੇ ਤਾਂ ਬਹੁਤ ਖੁਸ ਹੋਣਾ ਸੀ 💜
ਬਹੁਤ ਸ਼ੁਕਰਾਨਾ ਮਾਲਕਾ ਤੇਰਾ ਅੱਜ ਗੱਡੀਆਂ ਵਾਲੇ ਵੀ ਕਰਤਾ 🙏🏻🙌🏻 ਇਹ ਕਿਸੇ ਦਿਖਾਵੇ ਦੀ ਨਹੀਂ , ਮੇਰੀ ਦਿਨ ਰਾਤ ਕੀਤੀ ਮਿਹਨਤ ਤੇ ਖੂਨ ਪਸੀਨੇ ਦੀ ਫੋਟੋ ਐ । ਬਹੁਤ ਪਿਆਰ ਸਤਿਕਾਰ ਸਾਰੇ ਦੋਸਤਾਂ ਤੇ ਮੇਰੇ ਚਾਹੁਣ ਵਾਲਿਆਂ ਦਾ ਜਿੰਨਾਂ ਹਮੇਸ਼ਾ ਮੈਨੂੰ ਦੁਆਵਾਂ ਤੇ ਪਿਆਰ ਦਿੱਤਾ 💜🌸 ਜ਼ਿੰਦਗੀ ਜ਼ਿੰਦਾਬਾਦ 🙏🏻”